ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਸੋਲਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਕਹਿੰਦੇ ਹਨ ਬੁਧ ਨੇ ਇਥੋਂ ਤਕ ਸੂਰ-ਲੋਕਾਂ ਦੇ ਪੈਰ ਖਾਧੇ । ਉਨਾਂ ਨੇ ਕਦੇ ਨਹੀਂ ਕੀਤਾ ਸੀ। ਨਹੀਂ। ਉਨਾਂ ਨੇ ਇਥੋਂ ਤਕ ਕਿਹਾ ਜਿਹੜਾ ਵੀ ਜਾਨਵਰ-ਲੋਕਾਂ ਦਾ ਮਾਸ ਖਾਂਦਾ ਹੈ ਉਹ ਉਸ ਦਾ ਪੈਰੋਕਾਰ ਨਹੀਂ ਹੈ। ਤੁਸੀਂ ਉਹ ਸਭ ਜਾਣਦੇ ਹੋ। ਪਰ ਅਜਕਲ, ਲੋਕ ਬਸ ਇਹਦੇ ਬਾਰੇ ਨਹੀਂ ਪ੍ਰਵਾਹ ਕਰਦੇ। ਸ਼ੁਰੂ ਵਿਚ, ਬੁਧ ਨੇ ਇਸਦੀ ਇਜਾਜ਼ਤ ਦਿਤੀ ਸੀ ਕਿਉਂਕਿ ਕੁਝ ਲੋਕ ਬਸ ਅੰਦਰ ਆਏ ਅਤੇ ਕੋਈ ਚੀਜ਼ ਨਹੀਂ ਜਾਣਦੇ ਸੀ। ਸੋ ਬੁਧ ਨੇ ਕਿਹਾ, "ਜੇਕਰ ਤੁਹਾਨੂੰ ਜਾਨਵਰ-ਲੋਕਾਂ ਦਾ ਮਾਸ ਖਾਣਾ ਪੈਂਦਾ ਹੈ, ਫਿਰ ਤੁਸੀਂ ਇਸ ਕਿਸਮ ਦੇ ਘਟ-ਕਰਮਾਂ ਵਾਲਾ ਮਾਸ ਖਾਓ, ਕੋਈ ਕਰਮਾਂ ਤੋਂ ਬਿਨਾਂ ਵਾਲਾ-ਮਾਸ ਖਾਓ, ਜਿਵੇਂ ਸੜਕ ਤੇ ਪਹਿਲੇ ਹੀ ਮਰਿਆ ਪਿਆ ਹੈ, ਜਾਂ ਇਕ ਕੁਦਰਤੀ ਮੌਤ ਮਰ ਗਿਆ। ਜਾਂ ਕਿਸੇ ਵਿਆਕਤੀ ਨੇ ਉਨਾਂ ਨੂੰ ਮਾਰ ਦਿਤਾ, ਪਰ ਇਹ ਤੁਹਾਡੇ ਲਈ ਨਹੀਂ ਸੀ ਅਤੇ ਤੁਸੀਂ ਜਾਨਵਰ-ਲੋਕਾਂ ਦੀਆਂ ਚੀਕਾਂ ਨਹੀਂ ਸੁਣ‌ੀਆਂ ਸੀ ਜਦੋਂ ਉਨਾਂ ਨੂੰ ਮਾਰ‌ਿਆ ਗਿਆ ।" ਪਰ ਇਹ ਬਸ ਸ਼ੁਰੂ ਵਿਚ ਸੀ। […]

ਕਿਉਂਕਿ ਉਸ ਸਮੇਂ, ਬੁਧ ਬਸ ਰੁਖ ਦੇ ਹੇਠਾਂ, ਰੁਖ ਵਿਚ ਰਹਿੰਦੇ ਸਨ - ਜਿਵੇਂ ਕੁਝ ਰੁਖਾਂ ਵਿਚ ਇਕ ਖੋਖਲਾ ਹੁੰਦਾ ਹੈ। ਇਕ ਬੋਧੀ ਰੁਖ ਵਰਗਾ ਇਕ ਵਡਾ ਰੁਖ, ਉਸ ਰੁਖ ਦਾ ਸਰੀਰ ਹੋ ਸਕਦਾ ਹੈ ਜਿਵੇਂ ਇਕ ਘਰ ਦੀ ਤਰਾਂ ਹੋਵੇ ਜਾਂ ਹੋਰ ਵੀ ਵਡਾ, ਇਥੋਂ ਤਕ, ਅਤੇ ਉਥੇ ਉਸ ਰੁਖ ਵਿਚ ਜੜ ਦੇ ਨੇੜੇ ਇਕ ਖੋਖਲਾ ਸੀ। ਜਦੋਂ ਉਹ ਵਧਣ ਦੀ ਪ੍ਰਕ੍ਰਿਆ ਦੌਰਾਨ ਵਖ ਹੋ ਗਏ, ਫਿਰ ਉਨਾਂ ਖੋਖਲਿਆਂ ਵਿਚੋਂ ਇਕ ਵਿਚ ਬੈਠ ਜਾਂਦੇ ਸਨ, ਜਿਵੇਂ ਪਹਿਲਾਂ ਬਹੁਤ ਸਾਰੇ ਭਿਕਸ਼ੂਆਂ ਵਾਂਗ। ਅਤੇ ਅਜ਼ੇ ਵੀ ਕਈ ਇਸ ਤਰਾਂ ਕਰਦੇ ਹਨ, ਜਾਂ ਇਕ ਗੁਫਾ ਵਿਚ ਬੈਠਦੇ ਜਾਂ ਕੁਝ ਅਜਿਹਾ। ਸੋ ਲੋਕ ਬੁਧ ਨੂੰ ਦੇਖਣ ਆਏ। ਉਹ ਨਹੀਂ ਸਮਝਦੇ ਸੀ ਕਿ ਉਨਾਂ ਨੂੰ ਵੀਗਨ ਹੋਣਾ ਜਾਂ ਕੁਝ ਇਸ ਤਰਾਂ ਜ਼ਰੂਰੀ ਹੈ, ਸੋ ਉਨਾਂ ਨੂੰ ਬਜ਼ਾਰ ਵਿਚ ਜਾ ਕੇ ਭੋਜਨ ਖਰੀਦਣਾ ਪੈਂਦਾ ਸੀ, ਖਾ ਕੇ ਅਤੇ ਦੁਬਾਰਾ ਵਾਪਸ ਆਉਣਾ ਬੁਧ ਨੂੰ ਬਾਅਦ ਵਿਚ ਦੇਖਣ ਲਈ। ਬੁਧ ਕੋਲ ਇਕ ਘਰ ਨਹੀਂ ਸੀ, ਇਕ ਰਸੋਈ ਨਹੀਂ ਸੀ, ਕੁਝ ਨਹੀਂ। ਉਹ ਬਾਹਰ ਭੀਖ ਮੰਗਣ ਜਾਂਦੇ ਸਨ। ਸੋ ਇਹ ਨਵੇਂ ਆਉਣ ਵਾਲੇ, ਇਥੋਂ ਤਕ ਭਿਕਸ਼ੂ ਨਵੇਂ ਆਉਣ ਵਾਲੇ, ਉਹ ਆਉਂਦੇ ਅਤੇ ਜਾਂਦੇ ਸੀ, ਆਉਂਦੇ ਅਤੇ ਜਾਂਦੇ ਅਤੇ ਖਾਂਦੇ।

ਜੇਕਰ ਬੁਧ ਜਾਣਦੇ ਹੁੰਦੇ ਉਹ ਜਾਨਵਰ-ਲੋਕਾਂ ਦਾ ਮਾਸ ਖਾਂਦੇ ਸਨ - ਉਨਾਂ ਨੂੰ ਇਹ ਕਰਨਾ ਪਿਆ, ਕਿਉਂਕਿ ਉਹ ਨਹੀਂ ਜਾਣਦੇ ਸੀ ਸ਼ਾਕਾਹਾਰੀ ਕੀ ਹੈ, ਉਹ ਨਹੀਂ ਜਾਣਦੇ ਸੀ ਵੀਗਨ ਕੀ ਹੈ, ਉਹ ਨਹੀਂ ਜਾਣਦੇ ਸੀ ਕਿਥੋਂ ਖਰੀਦਣਾ ਹੈ; ਉਨਾਂ ਨੂੰ ਜਾਨਵਰ-ਲੋਕਾਂ ਦਾ ਮਾਸ ਖਾਣਾ ਪਿਆ - ਫਿਰ ਬੁਧ ਨੂੰ ਨਰਮ ਹੋਣਾ ਪਿਆ ਅਤੇ ਉਨਾਂ ਨੂੰ ਸਲਾਹ ਦਿਤੀ, "ਜੇਕਰ ਤੁਹਾਨੂੰ ਕਰਨਾ ਪੈਂਦਾ ਹੈ, ਫਿਰ ਇਸ ਕਿਸਮ ਦਾ, ਉਸ ਕਿਸਮ ਦਾ ਮਾਸ ਖਾਓ। ਨਹੀਂ ਤਾਂ, ਕਰਮ ਤੁਹਾਡੇ ਲਈ ਬਹੁਤ ਭਾਰੇ ਹਨ।" ਸੋ ਇਹ ਹੈ ਜਿਵੇਂ ਉਨਾਂ ਨੇ ਇਹ ਕੀਤਾ ਸੀ। ਪਰ ਬਾਅਦ ਵਿਚ, ਬੁਧ ਨੇ ਕਿਹਾ, "ਤੁਸੀਂ ਵਡੇ ਹੋ ਗਏ ਹੋ ਪਹਿਲੇ ਹੀ। ਤੁਸੀਂ ਸਚ ਬਾਰੇ ਜਾਣਦੇ ਹੋ, ਧਰਮਾ ਪਹਿਲੇ ਹੀ। ਸੋ, ਤੁਸੀਂ ਹੋਰ ਮਾਸ ਨਾ ਖਾਓ। ਕੋਈ ਵੀ ਜਿਹੜਾ ਮਾਸ ਖਾਂਦਾ ਹੈ ਉਹ ਮੇਰਾ ਪੈਰੋਕਾਰ ਨਹੀਂ ਹੈ; ਸੋ ਹੁਣ ਤੁਸੀਂ ਜਾਣਦੇ ਹੋ।

ਅਤੇ ਫਿਰ ਬਾਅਦ ਵਿਚ, ਬੁਧ ਕੋਲ ਇਕ ਆਸ਼ਰਮ ਸੀ, ਉਨਾਂ ਲਈ ਇਕ ਕਮਰਾ। ਉਹ ਇਸ ਨੂੰ "ਖੁਸ਼ਬੂ ਕਮਰਾ" ਆਖਦੇ ਸਨ। ਇਹ ਬੁਧ ਲਈ ਸੀ, ਅਤੇ ਉਥੇ ਭਿਕਸ਼ੂਆਂ, ਸੰਨਿਆਸੀਆਂ ਲਈ ਬਹੁਤ ਸਾਰੇ ਕਮਰੇ ਸਨ। ਪਰ ਕਦੇ ਕਦਾਂਈ ਇਹ ਕਾਫੀ ਨਹੀਂ ਸਨ ਕਿਉਂਕਿ ਕੁਝ ਹੋਰ ਭਿਕਸ਼ੂ ਵਾਪਸ ਆ ਗਏ, ਬਜ਼ੁਰਗ ਭਿਕਸ਼ੂ ਜਾਂ ਹੋਰਨਾਂ ਵਰਗਾਂ ਤੋਂ ਭਿਕਸ਼ੂ ਜੋ ਮਿਲਣ ਲਈ ਆਉਂਦੇ ਸਨ, ਅਤੇ ਉਨਾਂ ਕੋਲ ਕਾਫੀ ਜਗਾ ਨਹੀਂ ਸੀ। ਫਿਰ ਇਥੋਂ ਤਕ ਰਾਹੂਲਾ, ਬੁਧ ਦਾ ਪੁਤਰ , ਉਸ ਨੂੰ ਗੁਸਲਖਾਨੇ ਦੀ ਜਗਾ ਵਿਚ ਜਾ ਕੇ ਸੌਣਾ ਪੈਂਦਾ ਸੀ। ਉਹ ਹੈ ਜਿਵੇਂ ਬੁਧ ਨੇ ਉਸ ਨੂੰ ਨਿਮਰ ਹੋਣ ਦੀ ਸਿਖਲਾਈ ਦਿਤੀ ਸੀ, ਕਿਸੇ ਵੀ ਸਥਿਤੀ ਵਿਚ ਸਵੀਕਾਰ ਕਰਨ ਲਈ। ਇਥੋਂ ਤਕ, ਬੁਧ ਦਾ ਪੁਤਰ। ਇਕ ਰਾਜਕੁਮਾਰ - ਉਹ ਇਕ ਰਾਜਕੁਮਾਰ ਸੀ, ਬਿਨਾਂਸ਼ਕ... ਅਤੇ ਜਾ ਕੇ ਗੁਸਲਖਾਨੇ ਵਾਲੀ ਜਗਾ ਵਿਚ ਸੌਣਾ ਪੈਂਦਾ ਸੀ।

ਉਥੇ ਇਕ ਸੂਤਰ ਹੈ ਸਤਿਕਾਰਯੋਗ ਮਹਾਨ ਅਨੰਦਾ ਤੋਂ ਜੋ ਉਹ ਸਭ ਰਿਕਾਰਡ ਕਰਦਾ ਹੈ॥ ਸਾਨੂੰ ਉਸ ਦਾ ਧੰਨਵਾਦ ਕਰਨਾ ਜ਼ਰੂਰੀ ਹੈ, ਬਿਨਾਂਸ਼ਕ, ਬਹੁਤ ਸਾਰੇ ਸੂਤਰਾਂ ਲਈ। ਅਤੇ ਸਾਨੂੰ ਅਨੇਕ ਹੀ ਹੋਰ ਸਤਿਕਾਰਯੋਗ ਵਿਆਕਤੀਆਂ ਦਾ ਧੰਨਵਾਦ ਕਰਨਾ ਜ਼ਰੂਰੀ ਹੈ ਜੋ ਬੁਧ ਦੇ ਸੁਰਖਿਅਤ ਖੰਭਾਂ ਹੇਠਾਂ ਸਨ ਜਿਨਾਂ ਨੇ ਬੁਧ ਤੋਂ ਇਹ ਸਭ ਸਚੀਆਂ ਕਹਾਣੀਆਂ ਅਤੇ ਸਚੇ ਧਰਮ ਦੀਆਂ ਸਿਖਿਆਵਾਂ ਸਾਡੇ ਲਈ ਰਿਕਾਰਡ ਕੀਤੀਆਂ ਸਨ। ਬਹੁਤ ਸਾਰੇ ਸੂਤਰ ਗਾਇਬ ਹਨ ਜਾਂ ਤਬਾਹ ਕਰ ਦਿਤੇ ਗਏ। ਬਿਨਾਂਸ਼ਕ, ਬੁਧ ਦੇ ਨਿਰਵਾਣ ਜਾਣ ਤੋਂ ਬਾਅਦ, ਬਹੁਤ ਸਾਰੇ ਸਤਿਕਾਰਯੋਗ ਭਿਕਸ਼ੂ ਇਕਠੇ ਹੋਏ ਅਤੇ ਸਾਰੀ ਕਹਾਣੀਆਂ ਅਤੇ ਬੁਧ ਦ‌ਿਆਂ ਸਿਖਿਆਵਾਂ ਇਕਠੀਆਂ ਕੀਤੀਆਂ ਅਤੇ ਉਨਾਂ ਨੂੰ ਤਦਾਨਸਾਰ ਸ਼੍ਰੇਣੀਆਂ ਵਿਚ ਇਕਠੀਆਂ ਕੀਤੀਆਂ। ਨਾਲੇ, ਬਹੁਤ ਸਾਰੇ ਲੋਕ ਸਿਖਣਾ ਚਾਹੁੰਦੇ ਸਨ, ਸੋ ਉਹ ਆਏ ਅਤੇ ਕਾਪੀਆਂ ਬਣਾਈਆਂ। ਪਰ ਮੁਸਲਮਾਨਾਂ ਅਤੇ ਹੋਰ ਹਮਲਾਵਰਾਂ ਦੇ ਆਉਣ ਤੋਂ ਬਾਅਦ, ਬਿਨਾਂਸ਼ਕ, ਉਨਾਂ ਨੇ ਭਿਕਸ਼ੂਆਂ ਨੂੰ ਮਾਰ‌ਿਆ, ਮੰਦਰਾਂ ਨੂੰ ਤਬਾਹ ਕਰ ਦਿਤਾ ਅਤੇ ਬਹੁਤ, ਬਹੁਤ ਸਾਰੇ ਸੂਤਰਾਂ ਨੂੰ ਸਾੜ ਦਿਤਾ ਸੀ।

ਪਰ ਕੁਝ ਅਜੇ ਵੀ ਬਾਕੀ ਬਚੇ ਹੋਏ ਹਨ ਕਿਉਂਕਿ ਉਨਾਂ ਵਿਚੋਂ ਕਈ ਕੁਝ ਹੋਰ ਦੇਸ਼ਾਂ ਜਾਂ ਕੁਝ ਹੋਰ ਖੇਤਰਾਂ ਨੂੰ ਲੈ ਕੇ ਗਏ ਜਿਥੇ ਇਹ ਹਮਲਾ ਨਹੀਂ ਕੀਤਾ ਗਿਆ ਸੀ। ਇਹ ਹੈ ਜਿਵੇਂ ਅਜਕਲ ਸਾਡੇ ਕੋਲ ਅਜ਼ੇ ਅਨੇਕ ਹੀ ਸੂਤਰ ਹਨ ਅਧਿਐਨ ਕਰਨ ਲਈ ਅਤੇ ਜਾਨਣ ਲਈ ਕਿ ਬੁਧ ਦੀ ਸਿਖਿਆ ਕੀ ਸੀ, ਪਾਲਣਾ ਕਰਨ ਲਈ ਅਤੇ ਚੰਗੇ ਬਣਨ ਲਈ, ਬੁਧ ਦੇ ਨੇਕ ਪੈਰੋਕਾਰ ਬਣਨ ਦੀ ਕੋਸ਼ਿਸ਼ ਕਰਨ ਲਈ ਬੁਧ ਦੀ ਸਾਰੀ ਸਿਖਿਆ ਦਾ ਸਾਰਾ ਪੈਕੇਜ਼ ਉਸ ਸਮੇਂ ਇਕ ਦੇਸ਼ ਨੂੰ ਨਹੀਂ ਆਇਆ ਸੀ ਕਿਉਂਕਿ ਕਈ ਭਿਕਸ਼ੂਆਂ ਨੂਮ ਦੌੜਨਾ ਪਿਆ ਅਤੇ ਲੈ ਗਏ ਜੋ ਵੀ ਉਹ ਆਪਣੇ ਨਾਲ ਛੁਪਾ ਕੇ ਲਿਜਾ ਸਕੇ ਆਪਣੀਆਂ ਜਾਨਾਂ ਅਤੇ ਸੂਤਰਾਂ ਨੂੰ ਸੁਰਖਿਅਤ ਰਖਣ ਲਈ।

ਸੋ ਕੁਝ ਦੇਸ਼ਾਂ ਵਿਚ ਵਧੇਰੇ ਸੂਤਰ ਹਨ ਹੋਰਨਾਂ ਦੇਸ਼ਾਂ ਨਾਲੋਂ , ਅਤੇ ਕਈਆਂ ਕੋਲ ਵਖਰੇ ਸੂਤਰ ਹਨ ਹੋਰਨਾਂ ਦੇਸ਼ਾਂ ਨਾਲੋਂ। ਸੋ ਕਈ ਅਭਿਆਸ ਕਰ ਰਹੇ ਹਨ, ਉਹ ਇਸ ਨੂੰ ਮਹਾਯਾਨਾ ਆਖਦੇ ਹਨ। ਉਹ ਮੁਖ ਸੂਤਰਾਂ ਦੀਆਂ ਸਿਖਿਆਵਾਂ ਦੀ ਪਾਲਣਾ ਕਰਦੇ ਹਨ ਜੋ ਪਿਛੇ ਛਡੇ ਗਏ ਸਨ, ਜਿਵੇਂ ਭਾਰਤ ਤੋਂ, ਫਿਰ ਜ਼ੁਆਨਜ਼ਾਂਗ - ਇਕ ਮਹਾਨ ਗੁਰੂ ਜੋ ਭਾਰਤ ਨੂੰ ਗਿਆ ਸੀ ਅਤੇ ਕੁਝ ਘਰ ਨੂੰ ਲੈ ਕੇ ਗਿਆ, ਜਾਂ ਉਥੇ ਅਨੁਵਾਦ ਕੀਤਾ ਅਤੇ ਘਰ ਨੂੰ ਚੀਨ ਨੂੰ ਲੈ ਗਿਆ ਸੀ। ਅਤੇ ਫਿਰ ਉਥੋਂ, ਇਹ ਹੋਰਨਾਂ ਅਨੇਕ ਦੇਸ਼ਾਂ ਨੂੰ ਫੈਲ ਗਿਆ।

ਪਰ ਉਥੇ ਕੁਝ ਸਨ ਜਿਹੜੇ ਹੋਰ, ਵਖ ਵਖ ਦੇਸ਼ਾਂ ਨੂੰ ਵੀ ਗਏ ਸਨ, ਕਿਉਂਕਿ ਭਿਕਸ਼ੂ ਗਏ ਜਿਥੇ ਵੀ ਉਹ ਜਾ ਸਕਦੇ ਸਨ, ਜਾਂ ਉਸ ਦੇਸ਼ ਨੂੰ ਜਿਥੋਂ ਦੇ ਉਹ ਸਨ, ਉਨਾਂ ਦੇ ਭਾਰਤ ਵਿਚ ਆ ਕੇ ਦੂਜੇ ਭਿਕਸ਼ੂਆਂ ਤੋ ਸੂਤਰਾਂ ਨੂੰ ਲੈਣ ਲਈ, ਮਿਸਾਲ ਵਜੋਂ। ਇਸੇ ਲਈ, ਜੋ ਵੀ ਉਨਾਂ ਨੇ ਪ੍ਰਾਪਤ ਕੀਤਾ ਉਹ ਹੈ ਜੋ ਉਨਾਂ ਕੋਲ ਸੀ, ਅਤੇ ਉਨਾਂ ਨੇ ਤਦਾਨਸਾਰ ਅਭਿਆਸ ਕੀਤਾ। ਸੋ, ਕਈ ਭਿਕਸ਼ੂ ਸਕੂਲ ਬੁਧ ਦੀਆਂ ਪਹਿਲੀਆਂ ਸਿਖ‌ਿਆਂਵਾਂ ਦਾ ਅਨੁਸਰਨ ਕਰਦੇ ਹਨ। ਇਸੇ ਕਰਕੇ ਉਹ ਇਸਨੂੰ "ਮੂਲ" ਬੋਧੀ ਸਿਖਿਆ ਆਖਦੇ ਹਨ, ਜਦੋਂ ਕਿ ਬੁਧ ਨੇ ਉਨਾਂ ਵਿਚੋਂ ਕਈਆਂ ਨੂੰ ਅਜ਼ੇ ਵੀ ਤਿੰਨ ਕਿਸਮਾਂ ਦੇ ਜਾਨਵਰ-ਲੋਕਾਂ ਦਾ ਮਾਸ ਖਾਣ ਦੀ ਇਜਾਜ਼ਤ ਦਿਤੀ ਸੀ... ਉਹ ਇਹਨਾਂ ਨੂੰ "ਸ਼ੁਧ ਕੀਤਾ ਗਿਆ ਮਾਸ" ਆਖਦੇ ਹਨ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ - ਜਾਨਵਰ-ਲੋਕ ਜਿਹੜੇ ਕੁਦਰਤੀ ਤੌਰ ਤੇ ਮਰ ਗਏ, ਕਿਸੇ ਨੇ ਉਨਾਂ ਨੂੰ ਨਹੀਂ ਮਾਰਿਆ ਸੀ। ਜਾਂ ਜੇਕਰ ਤੁਸੀਂ ਕੁਝ ਜਾਨਵਰ-ਲੋਕਾਂ ਦਾ ਮਾਸ ਖਾਣ ਲਈ ਮਜ਼ਬੂਰ ਹੋ - ਜੇਕਰ ਉਨਾਂ ਜਾਨਵਰ-ਲੋਕਾਂ ਨੂੰ ਤੁਹਾਡੇ ਲਈ ਨਹੀਂ ਮਾਰ‌ਿਆ ਗ‌ਿਆ ਸੀ, ਖਾਸ ਤੌਰ ਤੇ ਨਿਜ਼ੀ ਰੂਪ ਵਿਚ, ਫਿਰ ਤੁਸੀਂ ਇਹ ਖਾ ਸਕਦੇ ਹੋ। ਪਰ, ਬਿਨਾਂਸ਼ਕ, ਉਨਾਂ ਨੇ ਬਹੁਤ ਸਾਰੇ ਮੰਤਰ ਉਚਾਰੇ, ਬਹੁਤ ਹੀ ਸ਼ੁਧੀਆਂ ਜੋ ਬੁਧ ਨੇ ਉਨਾਂ ਨੂੰ ਸਿਖਾਇਆ ਸੀ, ਅਤੇ ਉਹ ਪਹਿਲੇ ਹੀ ਆਪਣੇ ਦਿਲਾਂ ਵਿਚ ਜਾਣਦੇ ਸਨ ਇਹ ਹੋਣਾ ਨਹੀਂ ਚਾਹੀਦਾ, ਪਰ ਉਹ ਬਸ ਅਸਥਾਈ ਤੌਰ ਤੇ ਇਹ ਕਰ ਰਹੇ ਹਨ ਜਦੋਂ ਉਹ ਅਜੇ ਸਿਖ ਰਹੇ ਹਨ।

ਪੁਰਾਣੇ ਸਮ‌ਿਆਂ ਵਿਚ, ਇਹ ਸ਼ਾਇਦ ਸੌਖਾ ਨਹੀਂ ਸੀ ਜਾਂ ਕਿ ਵੀਗਨ ਭੋਜਨ ਖਰੀਦਣਾ ਉਨਾਂ ਲਈ ਜੋ ਹੋਰਨਾਂ ਦੇਸ਼ਾਂ, ਹੋਰਨਾਂ ਪਰਦੇਸ਼ਾਂ ਤੋਂ ਸਨ, ਜਾਂ ਹੋਰਨਾਂ ਕਾਉਂਟੀਆਂ ਤੋਂ, ਜਿਹੜੇ ਜੀਵਨ ਦੇ ਆਦੀ ਨਹੀਂ ਸਨ ਅਤੇ ਉਵੇਂ ਜਿਵੇਂ ਕਸਬ‌ਿਆਂ ਜਾਂ ਸ਼ਹਿਰਾਂ ਦੇ ਆਲੇ ਦੁਆਲੇ ਜਿਥੇ ਬੁਧ ਮੌਜ਼ੂਦ ਸਨ। ਸੋ ਉਨਾਂ ਨੇ ਬਸ ਖਾਧਾ ਜੋ ਵੀ ਉਹ ਕਰ ਸਕਦੇ ਸਨ, ਖਾਧਾ ਜੋ ਵੀ ਲੋਕਾਂ ਨੇ ਉਨਾਂ ਨੂੰ ਦਿਤਾ ਅਸਥਾਈ ਤੌਰ ਤੇ ਜਦੋਂ ਤਕ ਉਹ ਸੈਟਲ ਨਹੀਂ ਹੋ ਗਏ ਅਤੇ ਬੁਧ ਨਾਲ ਸਿਖ‌ਿਆ, ਜਾਂ ਉਥੇ ਰਹੇ, ਅਤੇ ਫਿਰ ਉਹ ਸਭ ਕੁਝ ਜਾਣ ਲੈਂਣਗੇ। ਸੋ ਇਹ ਮੂਲ ਵਿਚ ਪਹਿਲੇ ਬੁਧ ਦੀ ਮਨਜ਼ੂਰੀ। ਸੋ ਲੋਕ, ਮਿਸਾਲ ਵਜੋਂ, ਭਾਰਤ ਦੇ ਲਾਗੇ ਹੋਰ ਕਿਸੇ ਦੇਸ਼ ਤੋਂ, ਜਿਵੇਂ ਬਰਮਾ, ਕੈਮਬੋਡੀਆ, ਥਾਏਲੈਂਡ, ਸ਼ਾਇਦ ਉਹਨਾਂ ਨੂੰ ਉਹ ਪਹਿਲੇ ਗ੍ਰੰਥ ਅਤੇ ਸੂਤਰ ਭਾਰਤ ਤੋਂ ਬਜ਼ੁਰਗ ਭਿਕਸ਼ੂਆਂ ਤੋਂ ਮਿਲੇ ਸਨ। ਉਹ ਉਨਾਂ ਨੂੰ ਘਰ ਨੂੰ ਲੈ ਗਏ, ਅਤੇ ਉਨਾਂ ਕੋਲ ਦੂਜੇ ਸੂਤਰ ਲੈਣ ਦਾ ਸਮਾਂ ਨਹੀਂ ਸੀ, ਜਾਂ ਉਹ ਉਧਰ ਉਥੇ ਉਪਲਬਧ ਨਹੀਂ ਸਨ ਜਿਥੇ ਉਹ ਸਨ। ਸੋ ਉਨਾਂ ਨੇ ਲਏ ਜੋ ਵੀ ਉਹ ਲੈ ਸਕਦੇ ਸਨ। ਪੁਰਾਣੇ ਸਮ‌ਿਆਂ ਵਿਚ, ਸਾਡੇ ਕੋਲ ਹਵਾਈ ਜ਼ਹਾਜ਼ ਨਹੀਂ ਸਨ, ਸਾਡੇ ਕੋਲ ਵਡੀਆਂ ਯਾਟ, ਕਿਸ਼ਤੀਆਂ ਨਹੀਂ ਸਨ, ਸਾਡੇ ਕੋਲ ਕਾਰਾਂ ਜਾਂ ਟਰਕ ਨਹੀਂ ਸਨ ਬਹੁਤ ਸਾਰੀਆਂ ਚੀਜਾਂ ਚੁਕਣ ਲਈ। ਸੋ ਕਲਪਨਾ ਕਰੋ, ਬਸ ਕੁਝ ਭਿਕਸ਼ੂ, ਸ਼ਾਇਦ ਉਨਾਂ ਨੇ ਇਕ ਗਊ-ਰੇੜੀ ਜਾਂ ਕੁਝ ਅਜਿਹਾ ਕਿਰਾਏ ਤੇ ਲਈ। ਪਰ ਹਰ ਇਕ ਜਗਾ ਨਹੀਂ ਸੀ। ਸੋ ਉਨਾਂ ਨੂੰ ਸੋਚਣਾ ਪਿਆ ਕਿ ਉਨਾਂ ਨੂੰ ਆਪਣੇ ਆਪ ਸੂਤਰਾਂ ਨੂੰ ਕਿਸੇ ਸੜਕ ਤੇ, ਕਿਸੇ ਖੇਤਰ ਵਿਚ, ਚੁਕ ਕੇ ਲਿਜਾਣਾ ਪਵੇਗਾ, ਜਿਥੇ ਉਨਾਂ ਕੋਲ ਕੋਈ ਕਾਰ, ਕੋਈ ਬਸ, ਕੁਝ ਨਹੀਂ ਸੀ।

ਜਿਵੇਂ, ਹੀਮਾਲਿਆ ਵਿਚ ਜਿਥੇ ਮੈਂ ਉਪਰ ਗਈ ਸੀ, ਬਹੁਤ ਸਾਰੇ ਖੇਤਰਾਂ ਵਿਚ, ਮੈਂ ਸਾਰਾ ਸਮਾਂ ਪੈਦਲ ਜਾਂਦੀ ਸੀ। ਸਿਰਫ ਇਕ ਵਾਰ ਮੈਂ ਬਸ ਉਤੇ ਗਈ ਸੀ, ਕਿਉਂਕਿ ਅਸੀਂ ਪਹਿਲੇ ਹੀ ਕਿਸੇ ਸ਼ਹਿਰ ਦੇ ਲਾਗੇ ਸੀ, ਅਤੇ ਬਸ ਉਥੇ ਮੌਜ਼ੂਦ ਸੀ। ਕਿਸੇ ਵਿਆਕਤੀ ਨੇ ਬਸ ਕਿਰਾਏ ਤੇ ਲਈ, ਅਤੇ ਮੈਨੂੰ ਉਨਾਂ ਦੇ ਨਾਲ ਜਾਣ ਦਿਤਾ। ਬਸ ਇਹੀ; ਉਹੀ ਇਕ ਵਾਰ ਹੀਮਾਲਿਆ ਵਿਚ ਹੈ। ਬਿਨਾਂਸ਼ਕ, ਬਾਅਦ ਵਿਚ, ਜਦੋਂ ਮੈਂ ਹੇਠਾਂ ਇਕ ਸ਼ਹਿਰ ਵਿਚ ਚਲੀ ਗਈ, ਘਰ ਨੂੰ ਜਾਣ ਲਈ, ਉਥੇ ਘੋੜੇ ਵਾਲਾ ਤਾਂਗਾ ਸੀ ਅਤੇ ਅਜਿਹਾ ਕੁਝ।

ਪਰ ਹੀਮਾਲਿਆ ਵਿਚ, ਜਿਥੇ ਮੈਂ ਤੁਰ ਰਹੀ ਸੀ - ਕੁਝ ਨਹੀਂ। ਬਸ ਹਰ ਰੋਜ਼ ਤੁਰਨਾ। ਅਤੇ ਮੇਰੀ ਜੁਤੀ ਗਿਲੀ ਸੀ, ਮੇਰੇ ਪੈਰ ਸੁਜ ਗਏ ਸੀ। ਮੇਰੇ ਕੋਲ ਸਿਰਫ ਦੋ ਪੰਜਾਬੀ ਕਿਸਮ ਦੇ ਕਪੜ‌ਿਆਂ ਦੇ ਜੋੜੇ ਸੀ - ਸਲਵਾਰ, ਬਿਨਾਂਸ਼ਕ, ਅਤੇ ਇਕ ਲੰਮੀ ਕਮੀਜ਼ ਜੋ ਤੁਹਾਡੇ ਸਰੀਰ ਨੂੰ ਗੋਡਿਆਂ ਤਕ ਜਾਂ ਗੋਡਿਆਂ ਤੋਂ ਥਲੇ ਤਕ ਢਕਦੀ ਹੈ, ਸੋ ਲੋਕਾਂ ਦੇ ਪਹਿਨਣ ਲਈ ਇਹ ਵਧੇਰੇ ਮਾਣਯੋਗ ਹੈ। ਪੁਰਾਣੇ ਸਮ‌ਿਆਂ ਵਿਚ ਮਰਦ ਅਤੇ ਔਰਤਾਂ ਇਹ ਪਹਿਨਦੇ ਸਨ। ਪਰ ਕੋਈ ਗਡੀ ਨਹੀਂ। ਅਤੇ ਮੈਂ ਹਮੇਸ਼ਾਂ ਗਿਲੇ ਕਪੜੇ ਪਹਿਨਦੀ ਸੀ, ਗਿਲੀ ਜੁਤੀ ਅਤੇ ਪੈਰ ਸੁਜੇ ਹੋਣੇ ਸਨ, ਪਰ ਮੈਂ ਪ੍ਰਮਾਤਮਾ ਦੇ ਪਿਆਰ ਵਿਚ ਮਸਤ ਸੀ। ਮੈਂ ਕਿਸੇ ਚੀਜ਼ ਤੋਂ ਨਹੀਂ ਡਰਦੀ ਸੀ। ਮੈਨੂੰ ਕਿਸੇ ਚੀਜ਼ ਬਾਰੇ ਪ੍ਰਵਾਹ ਨਹੀਂ ਸੀ। ਮੈਂ ਬਿਲਕੁਲ ਕਿਸੇ ਚੀਜ਼ ਚੀਜ਼ ਬਾਰੇ ਬਹੁਤਾ ਨਹੀਂ ਸੋਚ‌ਿਆ ਸੀ। ਮੈਂ ਕਦੇ ਨਹੀਂ ਸੋਚ‌ਿਆ ਜਾਂ ਤੁਲਨਾ ਨਹੀਂ ਕੀਤੀ ਸੀ ਜਾਂ ਬਿਹਤਰ ਚਾਹੁੰਦੀ ਸੀ - ਕੁਝ ਨਹੀਂ।

ਮੇਰੇ ਕੋਲ ਬਹੁਤਾ ਪੈਸਾ ਵੀ ਨਹੀਂ ਸੀ। ਇਹ ਸੰਕੋਚ ਕੇ ਵਰਤਣੇ ਪਏ, ਸੋ ਮੈਂ ਇਥੋਂ ਤਕ ਕਿਸੇ ਤੋਂ ਆਪਣਾ ਸਮਾਨ ਚੁਕਾਉਣਾ ਨਹੀਂ ਪੁਗਾ ਸਕਦੀ ਸੀ। ਸੋ ਮੈਂ ਬਸ ਆਪਣੇ ਕਪੜੇ ਆਪ ਚੁਕੇ। ਇਕ ਕੋਟੀ - ਮੈਂ ਸੋਚ‌ਿਆ ਸ਼ਾਇਦ ਮੈਨੂੰ ਲੋੜ ਹੋਵੇਗੀ, ਕਿਉਂਕਿ ਉਹੀ ਸੀ ਸਭ ਜੋ ਮੇਰੇ ਕੋਲ ਸੀ - ਅਤੇ ਪੰਜਾਬੀ ਪਜਾਮੇਂ ਵਾਲੇ ਕਪੜਿਆਂ ਦਾ ਇਕ ਹੋਰ ਜੋੜਾ ਸੌਣ ਵਾਲੇ ਥੈਲੇ ਵਿਚ ਸੀ ਮੀਂਹ ਤੋਂ ਬਚਾ ਕੇ ਰਖਣ ਲਈ। ਅਤੇ ਕਿ ਮੈਂ ਪ‌ਹਿਨਦੀ ਸੀ, ਬਸ ਇਹੀ। ਮੈਂ ਕੋਈ ਹੋਰ ਚੀਜ਼ ਨਹੀਂ ਪੁਗਾ ਸਕਦੀ ਸੀ। ਅਤੇ ਇਕ ਥਾਲੀ ਚਪਾਤੀਆਂ ਪਕਾਉਣ ਲਈ, ਅਤੇ ਸਮਾਨ ਸਮੇਂ ਚਾਹ ਬਨਾਉਣ ਲਈ। ਅਤੇ ਇਕ ਛੋਟਾ ਜਿਹਾ ਅਲੂਮੀਨੀਅਮ ਕਪ ਅਤੇ ਇਕ ਚਮਚਾ ਜੋ ਮੈਨੂੰ ਬਾਅਦ ਵਿਚ ਵੀ ਵੇਚਣਾ ਪਿਆ। ਸਭ ਚੀਜ਼ ਬਹੁਤ ਭਾਰੀ ਹੈ ਜਦੋਂ ਤੁਸੀਂ ਹੀਮਾਲਿਆ ਦੇ ਉਚੇਰੇ ਖੇਤਰ ਵਿਚ ਉਪਰ ਜਾ ਰਹੇ ਹੋਵੋਂ। ਅਤੇ ਮੈਂ ਕਦੇ ਕੋਟੀ ਨਹੀਂ ਪਹਿਨੀ ਕਿਉਂਕਿ ਮੈਂ ਤੁਰਨਾ ਜ਼ਾਰੀ ਰਖਿਆ ਅਤੇ ਮੈਂ ਬਸ ਹਮੇਸਾਂ ਗਰਮ ਸੀ, ਇਥੋਂ ਤਕ ਜਦੋਂ ਮੈਂ ਗਿਲੀ ਹੁੰਦੀ ਸੀ। ਕਿਵੇਂ ਨਾ ਕਿਵੇਂ, ਪ੍ਰਮਾਤਮਾ ਨੇ ਮੈਨੂੰ ਸੁਰਖਿਅਤ ਰਖਿਆ - ਜਿਥੇ ਵੀ ਜਿਵੇਂ ਸੁਕਾ ਹੋਣਾ ਚਾਹੀਦਾ ਸੀ, ਇਹ ਸੁਕਾ ਹੁੰਦਾ ਸੀ। ਸਿਰਫ ਪੈਰ ਗਿਲੇ ਸਨ, ਕਿਉਂਕਿ ਉਹ ਹਮੇਸਾਂ ਗਿਲੀ ਜਗਾ ਵਿਚ ਤੁਰਦੇ ਸਨ। ਜਦੋਂ ਬਰਫ ਪਿਘਲਦੀ ਹੈ, ਇਹ ਬਹੁਤ ਗੰਦੀ ਅਤੇ ਗਾਰੇ, ਚਿਕੜ ਵਾਲੀ ਵੀ ਹੈ, ਅਤੇ ਹਮੇਸ਼ਾ ਗਿਲੀ। ਪਰ ਉਸ ਬਾਰੇ ਮੈਂ ਕੁਝ ਨਹੀਂ ਕਰ ਸਕਦੀ ਸੀ। ਮੇਰੇ ਕੋਲ ਸਿਰਫ ਸਪੋਰਟ ਜੁਤੀ ਦਾ ਇਕ ਜੋੜਾ ਹੀ ਸੀ। ਅਤੇ ਬਾਅਦ ਵਿਚ ਮੇਰੇ ਕੋਲ ਜਰਾਬਾਂ ਵੀ ਨਹੀਂ ਸਨ।

ਮੇਰੇ ਕੋਲ ਦੋ ਜੋੜੇ ਜਰਾਬਾਂ ਦੇ ਵੀ ਨਹੀਂ ਸੀ। ਮੈਨੂੰ ਧੋ ਅਤੇ ਉਨਾਂ ਨੂੰ ਪਹਿਨਣਾ ਪੈਂਦਾ ਸੀ, ਪਰ ਉਹ ਕਦੇ ਨਹੀਂ ਸੁਕਦੀਆਂ ਸੀ, ਕਿਉਂਕਿ ਮੇਰੇ ਕੋਲ ਕਦੇ ਕਾਫੀ ਪੈਸਾ ਨਹੀਂ ਸੀ ਇਕ ਜਗਾ ਅਗ ਦੇ ਨੇੜੇ ਕਿਰਾਏ ਤੇ ਲੈਣ ਲਈ, ਜੋ ਲੋਕ ਯਾਤਰੀ ਖੇਤਰ ਵਿਚ ਪ੍ਰਦਾਨ ਕਰਦੇ ਸਨ। ਤੁਹਾਨੂੰ ਜ਼ਲਦੀ ਨਾਲ ਅਜਿਹੇ ਇਕ ਪਨਾਹ ਵਾਲੇ ਘਰ ਨੂੰ ਜਾਣਾ ਪੈਂਦਾ, ਕਿਉਂਕਿ ਨਹੀਂ ਤਾਂ ਤੁਸੀਂ ਹਨੇਰੇ ਵਿਚ ਪਿਛੇ ਰਹਿ ਜਾਵੋਂਗੇ, ਸੜਕ ਉਤੇ, ਜੰਗਲ ਵਿਚ ਜਾਂ ਪਹਾੜ ਉਤੇ। ਹੀਮਾਲਿਆ ਵਿਚ, ਤੁਹਾਡੇ ਕੋਲ ਕੋਈ ਨਹੀਂ ਹੈ ਜਿਸ ਨੂੰ ਤੁਸੀਂ ਪੁਛ ਸਕਦੇ ਹੋ, ਕੋਈ ਗੁਆਂਢੀ ਨਹੀਂ, ਕੁਝ ਨਹੀਂ। ਉਨਾਂ ਨੇ ਯਾਤਰੀਆਂ ਲਈ, ਇਥੇ ਅਤੇ ਉਥੇ, ਇਕ ਦੂਜੇ ਤੋਂ ਦੂਰ, ਸਿਰਫ ਕੁਝ ਸਧਾਰਨ ਕਚੇ ਘਰ ਉਸਾਰੇ ਹੋਏ ਸਨ ਜੇ ਕਦੇ ਉਨਾਂ ਨੂੰ ਇਹਨਾਂ ਦੀ ਲੋੜ ਹੋਵੇ। ਅਤੇ ਸਾਰੇ ਯਾਤਰੀਆਂ ਕੋਲ ਕਿਵੇਂ ਨਾ ਕਿਵੇਂ ਪੈਸੇ ਸਨ। ਉਨਾਂ ਨੇ ਅਦਾ ਕੀਤਾ, ਅਤੇ ਮੈਂ ਬਸ ਉਨਾਂ ਦੇ ਪਿਛੇ ਖਲੋਤੀ ਸੀ ਅਤੇ ਆਪਣੀਆਂ ਜਰਾਬਾਂ ਹਵਾਂ ਵਿਚ ਰਖੀਆਂ - ਲੋਕਾਂ ਦੇ ਸਮੂਹ ਦੇ ਪਿਛੇ ਜੋ ਖੜੇ ਸਨ - ਐਨ ਅਗ ਦੇ ਸਾਹਮੁਣੇ ਨਹੀਂ।

ਪਰ ਮੈਂ ਕਦੇ ਬੁਰਾ ਜਾਂ ਠੰਡ ਜਾਂ ਕੋਈ ਚੀਜ਼ ਨਹੀਂ ਮਹਿਸੂਸ ਕੀਤੀ॥ ਅਤੇ ਜੇਕਰ ਉਹ ਸੁਕੀਆਂ ਸਨ, ਮੈਂ ਉਨਾਂ ਨੂੰ ਪਹਿਨਦੀ ਸੀ; ਜੇਕਰ ਉਹ ਗਿਲੀਆਂ, ਮੈਂ ਉਨਾਂ ਨੂੰ ਪਹਿਨਦੀ ਸੀ, ਕਿਉਂਕਿ ਅਗਲੀ ਸਵੇਰ ਨੂੰ ਤੁਹਾਨੂੰ ਕਿਵੇਂ ਵੀ ਛਡ ਕੇ ਜਾਣਾ ਪਵੇਗਾ। ਤੁਸੀਂ ਉਸ ਘਰ ਵਿਚ ਇਕਲੇ ਨਹੀਂ ਰਹਿ ਸਕਦੇ। ਤੁਹਾਨੂੰ ਇਜਾਜ਼ਤ ਵੀ ਨਹੀਂ ਹੈ। ਤੁਸੀਂ ਜਾਂਦੇ ਹੋ ਅਤੇ ਇਕ ਹੋਰ ਸਮੂਹ ਆਵੇਗਾ। ਮੈਂ ਕਿਸੇ ਚੀਜ਼ ਬਾਰੇ ਬਹੁਤਾ ਨਹੀਂ ਜਾਣਦੀ ਸੀ। ਜੇਕਰ ਲੋਕ ਜਾਂਦੇ ਸੀ, ਮੈਂ ਬਸ ਜਾਂਦੀ ਸੀ। ਕਦੇ ਕਦਾਂਈ ਮੈਂਨੂੰ ਇਕਲੀ ਨੂੰ ਤੁਰਨਾ ਪੈਂਦਾ ਸੀ ਕਿਉਂਕਿ ਉਹ ਇਕ ਵਖਰੇ ਰਸਤੇ ਉਤੇ ਪੈਦਲ ਚਲੇ ਜਾਂਦੇ ਸੀ, ਅਤੇ ਉਹ ਇਤਨਾ ਜ਼ਲਦੀ ਤੁਰਦੇ ਸਨ। ਅਤੇ ਮੈਂ ਇਕਲੀ ਸਿਰਫ ਇਕ ਸੋਟੀ ਦੇ ਨਾਲ, ਅਤੇ ਸੌਣ ਵਾਲਾ ਥੈਲਾ ਹੋਰ ਅਤੇ ਹੋਰ ਭਾਰਾ ਹੁੰਦਾ ਜਾਂਦਾ ਕਿਉਂਕਿ ਮੀਂਹ ਨਾਲ ਇਹ ਗੜੁਚ ਹੋ ਜਾਂਦਾ ਸੀ। ਨਾਲੇ, ਸੜਕ ਇਤਨੀ ਮੁਸ਼ਕਲ ਸੀ ਅਤੇ ਮੈਂ ਉਪਰ ਵਲ ਨੂੰ ਜਾ ਰਹੀ ਸੀ। ਪਰ ਮੈਂ ਖੁਸ਼ ਸੀ। ਮੈਂ ਕਿਸੇ ਚੀਜ਼ ਬਾਰੇ ਬਹੁਤ ਨਹੀਂ ਸੋਚਦੀ ਸੀ।

Photo Caption: ਆਭਾਰ ਨਾਲ ਸੂਰਜ਼ ਲਈ ਨਚਦੇ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (16/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-26
1 ਦੇਖੇ ਗਏ
2024-11-26
1 ਦੇਖੇ ਗਏ
1:14
2024-11-24
347 ਦੇਖੇ ਗਏ
1:25

ਸਤਿਗੁਰੂ ਦਾ ਘਰ

1231 ਦੇਖੇ ਗਏ
2024-11-24
1231 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ