ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਵਰਗ ਵਲ ਯਾਤਰਾ - ਅਮੀਤਾਬਾ ਦਾ ਪਛਮੀ ਬੈਕੁੰਠ ਜਾਂ "ਅਤਿਅੰਤ ਅਨੰਦ ਸ਼ੁਧ ਧਰਤੀ"

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਤਿਗੁਰੂ ਜੀ ਨੇ ਇਕ ਵਾਰੀ ਸਾਨੂੰ ਦਸਿਆ ਕਿ ਸਤਿਗੁਰੂ ਦਾ ਸਾਧਨਾ ਅਭਿਆਸ ਅਨੁਸਰਣ ਕਰਨ ਲਈ "ਅਸੀਂ ਜਦੋਂ ਜਿਉਂਦੇ ਹੋਈਏ, ਰੋਜਾਨਾ ਮਰਦੇ ਹਾਂ," ਭਾਵ ਸਾਡੀ ਰੂਹ ਚੇਤਨਾ ਸਵਰਗ ਅਤੇ ਧਰਤੀ ਦੇ ਵਿਚਕਾਰ ਆਉਂਦੀ ਅਤੇ ਜਾਂਦੀ ਸਕਦੀ ਹੈ ਇਸ ਭੌਤਿਕ ਸਰੀਰ ਦੇ ਅਸਲ ਵਿਚ ਮਰਨ ਦੀ ਉਡੀਕ ਕੀਤੇ ਬਿਨਾਂ ।

ਮੈਨੂੰ ਆਪਣੀ ਸਾਧਨਾ ਦੇ ਦੌਰਾਨ ਅਮੀਤਾਬਾ ਦੇ ਪਛਮੀ ਬੈਕੁੰਠ ਜਾਂ "ਅਤਿਅੰਤ ਅਨੰਦ ਸ਼ੁਧ ਧਰਤੀ" ਦੀ ਯਾਤਰਾ ਕਰਨਾ ਦਾ ਕਈ ਵਾਰ ਮਾਣ ਮਿਲਿਆ ਭਾਵੇਂ ਕਿ ਮੈਂ ਪਵਿਤਰ ਬੁਧ ਧਰਮ ਦੀ ਧਰਤੀ ਦਾ ਅਭਿਆਸ ਨਹੀ ਕਰ ਰਹੀ, ਪਰੰਤੂ ਕੁਐਨ ਇੰਨ ਵਿਧੀ ਜੋ ਪਰਮ ਸਤਿਗੁਰੂ ਚਿੰਗ ਹਾਈ ਜੀ ਨੇ ਮੈਨੂੰ ਪ੍ਰਦਾਨ ਕੀਤੀ ਹੈ, ਜਿਸਨੇ ਮੈਨੂੰ ਪਛਮੀ ਬੈਕੁੰਠ ਤਕ ਜਿਉਂਦੇ ਜੀਅ ਯਾਤਰਾ ਕਰਨ ਦੇ ਕਾਬਲ ਬਣਾਇਆ । ਉਸੇ ਕਰਕੇ ਕੁਐਨ ਇੰਨ ਵਿਧੀ ਇਕ ਸੰਪੂਰਨ ਅਤੇ ਮੁਕੰਮਲ ਵਿਧੀ ਹੈ, ਸਭ ਰੁਹਾਨੀ ਅਭਿਆਸ ਵਿਧੀਆਂ ਦੀ ਅੰਤਿਮ ਵਿਧੀ ਹੈ ।

ਮੈਂ ਦੇਖਿਆ ਕਿ ਪਛਮੀ ਬੈਕੁੰਠ ਬਿਲਕੁਲ ਉਸੇ ਤਰਾਂ ਦਾ ਸੀ ਜਿਵੇਂ ਬੁਧ ਸੂਤਰ ਵਿਚ ਬਿਆਨ ਕੀਤਾ ਗਿਆ: ਜਮੀਨ ਸੋਨੇ ਨਾਲ ਜੜੀ ਹੋਈ ਅਤੇ ਮਹਲ ਨਰਮ ਅਤੇ ਈਲਾਸਟਿਕ ਸੋਨੇ ਨਾਲ ਬਣਾਏ ਹੋਏ, ਪਾਰਦਰਸ਼ੀ ਲਗ ਰਹੇ ਅਤੇ ਸੁਨਹਿਰੀ ਪ੍ਰਕਾਸ਼ ਨਾਲ ਚਮਕ ਰਹੇ । ਮਹਲਾਂ ਦੇ ਅੰਦਰ ਅਤੇ ਬਾਹਰਵਾਰ ਥੰਮ ਸਾਰੇ ਸਤ ਜਾਂ ਨੌਂ ਰੰਗਾਂ ਦੇ ਹੀਰੇ ਰਤਨਾਂ ਦੇ ਪਥਰਾਂ ਨਾਲ ਜੜੇ ਹੋਏ ਸਨ। ਉਥੇ ਸਭ ਚੀਜ ਪ੍ਰਕਾਸ਼ ਦੀ ਸਿਰਜੀ ਹੋਈ ਸੀ। ਉਥੇ ਚਮਕਦਾਰ ਇਮਾਰਤਾਂ ਉਵੇਂ ਜਿਵੇਂ ਧਰਤੀ ਉਤੇ ਪੁਰਾਤਨ ਇਮਾਰਤਾਂ ਵਾਂਗ ਸਨ , ਬਹੁਤ ਹੀ ਖੂਬਸੂਰਤ ਬੋਧੀ ਸਟਾਇਲ, ਇਸਲਾਮਿਕ ਸਟਾਇਲ, ਜਾਂ ਸ਼ਾਨਦਾਰ ਕੈਥੋਲਿਕ ਸਟਾਇਲ ਸਮੇਤ, ਕਿਉਂਕਿ ਇਥੇ ਧਰਤੀ ਉਤੇ ਸਭ ਇਮਾਰਤਾਂ ਉਨਾਂ ਦੀ ਨਕਲ ਦੀਆਂ ਹਨ ਜੋ ਸਵਰਗ ਵਿਚ ਹਨ। ਸਵਰਗ ਵਿਚ ਇਮਾਰਤਾਂ ਸਚਮੁਚ ਬਹੁਤ ਹੀ ਖੂਬਸੂਰਤ ਸਨ ਕਿ ਕੋਈ ਵੀ ਦੁਨਿਆਵੀ ਭਾਸ਼ਾ ਉਨਾਂ ਨੂੰ ਬਿਆਨ ਨਹੀ ਕਰ ਸਕਦੀ । ਸਭ ਮਹਲਾਂ ਵਿਚ ਉਨਾਂ ਦੀ ਆਪਣੀ ਚੇਤਨਾ ਸੀ, ਜਿੰਦਾ ਜੀਵਾਂ ਵਾਂਗ ਜਿਨਾਂ ਨਾਲ ਅਸੀਂ ਗਲਬਾਤ ਕਰ ਸਕਦੇ ਹਾਂ। ਭਾਵੇਂ ਕਿ ਉਨਾਂ ਦੇ ਜਾਹਰਾ ਤੌਰ ਤੇ ਦਰਵਾਜੇ ਸਨ, ਪਰੰਤੂ ਅਸੀਂ ਬਸ ਬਿਨਾਂ ਕਿਸੇ ਦਰਵਾਜੇ ਜਾਂ ਕਿਸੇ ਰੁਕਾਵਟ ਵਿਚੋਂ ਦੀ ਲੰਘ ਕੇ ਅੰਦਰ ਜਾ ਸਕੇ ।

ਉਥੇ ਫੁਲਾਂ ਅਤੇ ਪੌਦਿਆਂ ਦੇ ਰੰਗ ਖਾਸ ਕਰਕੇ ਪਾਰਦਰਸ਼ੀ ਅਤੇ ਗੂੜੇ ਸਨ ਅਤੇ ਉਹ ਸਭ ਗਾ ਸਕਦੇ ਸਨ। ਉਥੇ ਦਰਖਤ ਵੀ ਪ੍ਰਕਾਸ਼ ਨਾਲ ਜਗਮਗਾ ਰਹੇ ਸਨ ਅਤੇ ਰੋਸ਼ਨੀ ਇਕ ਕਿਸਮ ਦੀ ਚਮਕਦੀ ਸੂਖਮ ਵਾਏਬਰੇਸ਼ਨ ਛਡ ਰਹੀ ਸੀ,ਜਿਵੇਂ ਜੇਕਰ ਗਾ ਰਹੇ ਹੋਣ। ਉਥੇ ਰੌਸ਼ਨੀ ਇਤਨੀ ਤੇਜ਼ਸਵੀ ਸੀ ਕਿ ਮੈਂ ਦਰਖਤਾਂ ਅਤੇ ਫੁਲਾਂ ਜਾਂ ਪੌਦਿਆਂ ਵਿਚਕਾਰ ਸ਼ੁਰੂ ਸ਼ੁਰੂ ਵਿਚ ਫਰਕ ਨਹੀ ਦੇਖ ਸਕੀ। ਇਥੋਂ ਤਕ ਜਾਨਵਰ-ਲੋਕ ਉਥੇ ਸਭ ਟਿਮਟਿਮਾ ਰਹੇ ਸਨ। ਪਹਾੜ ਵੀ ਉਥੇ ਹਰੇ ਅਤੇ ਬਹੁਤ ਹੀ ਚਮਕ ਰਹੇ ਅਤੇ ਸ਼ੋਖ ਰੰਗ ਵਿਚ ਸਨ।

ਮੈਂ ਪਹਿਲਾਂ ਪਛਮੀਂ ਬੈਕੁੰਠ ਦੇ ਹੇਠਲੇ ਪਧਰ ਉਤੇ ਯਾਤਰਾ ਕੀਤੀ, ਜਿਹੜਾ ਕਿ ਜਾਂ ਤਾਂ ਉਨਾਂ ਲੋਕਾਂ ਲਈ ਸੀ ਜਿਨਾਂ ਕੋਲ ਨੇਕ ਗੁਣਾਂ ਦੇ ਫਲ ਸਨ ਜਦੋਂ ਧਰਤੀ ਉਤੇ ਰਹਿ ਰਹੇ ਸਨ ਜਾਂ "ਅਮਿਤਾਬਾ ਬੁਧ" ਦੇ ਨਾਮ ਦਾ ਕੀਰਤਨ ਕਰਨ ਵਾਲੇ ਅਤੇ ਘਟ ਕਰਮ ਵਾਲੇ ਸਨ। ਉਥੇ ਪਹੁੰਚਣ ਤੋਂ ਬਾਦ, ਉਨਾਂ ਨੂੰ ਧਰਤੀ ਦੇ ਵਡੇ ਰੰਗਣ ਵਾਲੇ ਟੈਂਕ ਵਿਚ ਰਹਿਣ ਤੋਂ ਬਾਅਦ ਪਹਿਲਾਂ ਆਪਣੇ ਮਲੀਨ ਹਿਸੇ ਸਾਫ ਕਰਨੇ ਪੈਂਦੇ ਸਨ , ਅਤੇ ਸਹਿਜੇ ਸਹਿਜੇ ਉਪਰ ਉਠਦੇ ਮਿਡਲ ਪਧਰ ਤਕ ਪੂਰੀ ਤਰਾਂ ਸਾਫ ਹੋਣ ਜਾਣ ਤੋਂ ਬਾਦ।

ਮਿਡਲ ਪਧਰ ਵਿਚ ਉਹ ਸਨ ਜਿਨਾਂ ਨੇ ਰੁਹਾਨੀਅਤ ਦਾ ਅਭਿਆਸ ਕੀਤਾ ਸੀ ਅਤੇ ਬਹੁਤ ਸਾਧਨਾ ਕੀਤੀ ਪਰੰਤੂ ਅਜੇ ਵੀ ਬਹੁਤ ਸੋਚਾਂ ਦੀ ਰੁਕਾਵਟ ਵਿਚ ਗੁਆਚੇ ਹੋਏ ਸਨ । ਮੈਂ ਉਨਾਂ ਵਿਚੋ ਕੁਝ ਦੇਖੇ ਜੋ ਅਜੇ ਵੀ ਆਪਣੇ ਪਿਛਲੇ ਦੁਨਿਆਵੀ ਮਨੋਰੰਜਨਾਂ ਦੀ ਘਾਟ ਮਹਿਸੂਸ ਕਰ ਰਹੇ; ਮਿਸਾਲ ਵਜੋਂ, ਜੋ ਵੀ ਉਹ ਖਾਣਾ ਚਾਹੁੰਦੇ ਉਨਾਂ ਲਈ ਪ੍ਰਗਟ ਹੋ ਜਾਂਦਾ ਤੁਰੰਤ ਹੀ ਅਨੰਦ ਮਾਨਣ ਲਈ, ਅਤੇ ਜੋ ਕੁਝ ਵੀ ਉਹ ਇਛਾ ਕਰਦੇ ਤੁਰੰਤ ਹੀ ਬਸ ਉਨਾਂ ਦੀ ਸੋਚ ਦੁਆਰਾ ਸਿਰਜਿਆ ਜਾਂਦਾ ।

ਇਕ ਚੀਜ ਬਹੁਤ ਹੀ ਵਧੀਆ ਦੇਖਣ ਵਾਲੀ ਇਹ ਸੀ ਕਿ ਮੈਂ ਕੁਝ ਭਿਕਸ਼ੂ ਅਤੇ ਭਿਕਸ਼ਣੀਆਂ ਨੂੰ ਦੇਖਿਆ ਜਿਨਾਂ ਨੇ ਬੁਧ ਧਰਮ ਦੀ ਪਵਿਤਰ ਧਰਤੀ ਦਾ ਅਭਿਆਸ ਕੀਤਾ ਸੀ ਅਤੇ ਸਖਤੀ ਨਾਲ ਅਸੂਲਾਂ ਦੀ ਪਾਲਣ ਕੀਤੀ । ਉਨਾਂ ਨੇ ਦੁਬਾਰਾ ਜਨਮ ਲਿਆ ਉਥੇ ਹੇਠਲੇ ਜਾਂ ਮਿਡਲ ਪਧਰ ਅੰਦਰ ਅਤੇ ਪਛਤਾਵਾ ਕੀਤਾ ਕਿ ਉਨਾਂ ਨੇ ਚੰਗੀ ਤਰਾਂ ਅਭਿਆਸ ਨਹੀ ਕੀਤਾ ਸੀ ਜਦੋਂ ਉਹ ਮਾਨਸ ਸਰੀਰਾਂ ਵਿਚ ਸਨ; ਉਹ ਉਥੇ ਜਾਣ ਤੋਂ ਬਾਦ ਦ੍ਰਿੜਤਾ ਨਾਲ ਅਭਿਆਸ ਕਰਨਾ ਚਾਹੁੰਦੇ ਸਨ ।

ਇਸ ਲਈ, "ਅਤਿਅੰਤ ਅਨੰਦ ਸ਼ੁਧ ਧਰਤੀ" ਦੇ ਹਰ ਇਕ ਪਧਰ ਉਤੇ ਉਥੇ ਬੁਧ ਜਾਂ ਬੋਧੀਸਾਤਵਾਂ ਹਨ ਜੋ ਮਿਹਰ ਨਾਲ ਵਿਖਿਆਨ ਦੇ ਰਹੇ ਹਨ। ਜਦੋਂ ਕੁਐਨ ਇੰਨ ਬੋਧੀਸਾਤਵਾਂ ਨੇ ਉਥੇ ਵਿਖਿਆਨ ਦਿਤਾ, ਸਾਰੇ ਜੀਵ ਵਿਖਿਆਨ ਸੁਣਨ ਲਈ ਚਮਤਕਾਰੀ ਢੰਗ ਨਾਲ ਨੌਜਵਾਨ ਕੁੜੀਆਂ ਅੰਦਰ ਬਦਲ ਜਾਂਦੇ, ਹੂਬਹੂ ਸਮਾਨ ਕਪੜੇ ਪਹਿਨਦੇ ਹੋਏ । ਫਿਰ ਕੁਐਨ ਇੰਨ ਬੋਧੀਸਾਤਵਾ ਵਾਈਬਰੇਸ਼ਨ ਦੁਆਰਾ ਇਕ ਵਿਖਿਆਨ ਦਿੰਦੇ ਜਿਹੜਾ ਸਾਰੇ ਦਰਸ਼ਕ ਸਮਝ ਸਕਦੇ ਸਨ।

ਮੈਂ ਨਾਲੇ ਇਹ ਵੀ ਦੇਖਿਆ ਕਿ ਜਦੋਂ ਅਮੀਤਾਬਾ ਬੁਧ ਉਥੇ ਵਿਖਿਆਨ ਦੇਣ ਲਈ ਗਏ, ਹਰ ਇਕ ਜੀਵ ਚਮਤਕਾਰੀ ਢੰਗ ਨਾਲ ਵਿਖਿਆਨ ਨੂੰ ਸੁਣਨ ਲਈ ਜਵਾਨ ਮੁੰਡਿਆਂ ਅੰਦਰ ਬਦਲ ਗ‌ਿਆ, ਅਤੇ ਅਮੀਤਾਬਾ ਬੁਧ ਨੇ ਵੀ ਹਰ ਇਕ ਨੂੰ ਸਮਝਾਉਣ ਲਈ ਭਾਸ਼ਾ ਵਰਤੋਂ ਕਰਨ ਨਾਲੋਂ ਵਾਈਬਰੇਸ਼ਨ ਦੀ ਵਰਤੋਂ ਕੀਤੀ । ਵਿਖਿਆਨ ਤੋਂ ਬਾਦ, ਹਰ ਇਕ ਆਪਣੇ ਖੁਦ ਦੇ ਮੂਲ ਕਪੜਿਆਂ ਵਲ ਮੁੜਦਾ, ਜੋ ਮੇਰੇ ਲਈ ਬਹੁਤ ਹੀ ਦਿਲਚਸਪ ਸੀ! ਮੈਂ ਵੀ ਉਨਾਂ ਨਾਲ ਭਾਸ਼ਣ ਵਿਖਿਆਨ ਸੁਣਨ ਲਈ ਰਲ ਗਈ ਸੀ।

ਉਧਰ ਉਥੇ, ਹਰ ਇਕ ਜੀਵ ਕੋਲ ਇਕ "ਘਰ" ਸੀ - ਇਕ "ਕਮਲ ਫੁਲ।" ਉਹ ਆਪਣੇ ਖੁਦ ਦੇ ਕਮਲ ਫੁਲ ਵਿਚ ਅਭਿਆਸ ਕਰਦੇ, ਰੂਹਾਨੀ ਤੌਰ ਤੇ ਸਾਧਨਾ ਕਰਦੇ, ਅਤੇ ਸੂਤਰਾਂ ਨੂੰ ਜਪਦੇ ਅਤੇ ਉਹ ਸਭ। ਇਕ ਕਮਲ ਫੁਲ ਉਥੇ ਸਾਡੀ ਧਰਤੀ ਨਾਲੋਂ ਕਿਤੇ ਵਡਾ ਸੀ, ਕਿਉਂਕਿ ਅਮੀਤਾਬਾ ਬੁਧ ਦੀ ਇਕਲੀ ਇਕ ਅਖ ਹੀ ਪਹਿਲਾਂ ਹੀ ਉਤਨੀ ਅਸੀਮ ਜਿਤਨੀ ਕਾਇਨਾਤ ਹੈ। ਉਸੇ ਕਰਕੇ, ਪਛਮੀ ਬੈਕੁੰਠ ਵਿਚ ਜੀਵ ਕ੍ਰਮਵਾਰ ਬਹੁਤ, ਬਹੁਤ ਹੀ ਵਡੇ ਸਨ, ਸਾਡੇ ਦੁਨਿਆਵੀ ਮਾਨਸਾਂ ਨਾਲੋਂ ਵਖਰੇ ਜਿਹੜੇ ਬਹੁਤ ਹੀ ਛੋਟੇ ਹਨ। ਭਾਵੇਂ ਕਿ ਇਹ ਬੁਧ ਦਾ ਸੰਸਾਰ ਹੈ, ਜੇ ਜੀਵ ਉਥੇ ਅਭਿਆਸ ਚੰਗੀ ਤਰਾਂ ਨਹੀ ਕਰਦੇ, ਉਨਾਂ ਦੇ ਕਮਲ ਫੁਲ ਸੁਕ ਜਾਣਗੇ ਅਤੇ ਪ੍ਰਕਾਸ਼ ਗੁਆ ਦੇਣਗੇ, ਉਹ ਧੋਖਾ ਨਹੀ ਦੇ ਸਕਦੇ।

ਸੂਤਰ ਨੇ ਪਛਮੀ ਬੈਕੁੰਠ ਵਿਚ ਪ੍ਰਸਿਧ "ਅਠ ਮੈਰਿਟ ਪਾਣੀ" ਦਾ ਚਿਤਰਨ ਕੀਤਾ। ਮੈਂ ਦੇਖਿਆ ਕਿ ਇਹ ਪਾਰਦਰਸ਼ੀ ਪਾਣੀ ਸੀ ਜਿਹੜਾ ਅਸਧਾਰਣ ਤੌਰ ਤੇ "ਪਵਿਤਰ, ਠੰਡਾ, ਮਿਠਾ, ਕੋਮਲ, ਨਮੀ ਦੇਣ ਵਾਲਾ, ਸ਼ਾਂਤ ਕਰਨ ਵਾਲਾ, ਪਿਆਸ ਬੁਝਾਉਣ ਵਾਲਾ, ਅਤੇ ਸਭ ਗੁਣਾਂ ਨੂੰ ਪੋਸ਼ਣ ਦੇ ਰਿਹਾ ਸੀ।" ਜੀਵ ਜੇ ਕੋਈ ਵੀ ਗੰਦੀ ਚੀਜ ਉਨਾਂ ਦੀਆਂ ਰੂਹਾਂ ਨਾਲ ਚਿੰਬੜੀ ਹੋਵੇ ਉਥੇ ਧੋਣ ਲਈ ਜਾ ਸਕਦੇ ਅਤੇ ਫਿਰ ਵਾਪਸ ਆਪਣੇ ਘਰ ਵਲ ਮੁੜਦੇ - ਕਮਲ ਫੁਲ (ਵਲ)- ਸਾਧਨਾ ਅਭਿਆਸ ਜਾਰੀ ਰਖਣ ਲਈ।

ਉਥੇ ਪਛਮੀਂ ਬੈਕੁੰਠ ਵਿਚ ਸਿਰਫ ਪ੍ਰਸੰਨਤਾ ਹੈ, ਕੋਈ ਦੁਖ ਜਾਂ ਪਰੇਸ਼ਾਨੀ ਨਹੀ, ਇਸੇ ਕਰਕੇ ਇਹਨੂੰ "ਅਤਿਅੰਤ ਅਨੰਦ ਸ਼ੁਧ-ਧਰਤੀ" ਨਾਮ ਦਿਤਾ ਗਿਆ ਹੈ। ਤਕਰੀਬਨ ਪਛਮੀਂ ਬੈਕੁੰਠ ਦੇ ਉਪਰਲੇ ਪਧਰ ਦੇ ਸਾਰੇ ਵਾਸੀ -ਬੁਧ ਅਤੇ ਬੋਧੀਸਾਤਵਾ ਸਨ, ਜਿਥੇ ਉਹ ਕਾਇਨਾਤ ਦੇ ਕਾਨੂੰਨਾਂ ਅਤੇ ਰਹਸਾਂ ਦਾ ਅਧਿਐਨ ਕਰਦੇ ਅਤੇ ਜੀਵਾਂ ਨੂੰ ਮੁਕਤੀ ਲਈ ਤਿਆਰ ਕਰਦੇ, ਹੋਰ ਵੀ ਉਚੇਰੇ ਪਧਰਾਂ ਦੇ ਬੁਧ ਜਾਂ ਬੋਧੀਸਾਤਵਾਂ ਬਣਨ ਦੀ ਉਮੀਦ ਨਾਲ , ਜਿਸ ਮਨੋਰਥ ਲਈ ਉਹ ਉਥੇ ਰਹਿੰਦੇ ਹੋਏ ਯਤਨ ਕਰ ਰਹੇ ਹਨ।

ਕਈ ਵਾਰੀ "ਅਤਿਅੰਤ ਅਨੰਦ ਸ਼ੁਧ-ਧਰਤੀ" ਦਾ ਦੌਰਾ ਕਰਨ ਤੋਂ ਬਾਦ, ਮੇਰੀ ਸਮਝ ਇਹ ਹੈ: ਜਦੋਂ ਅਜੇ ਇਸ ਮਾਨਸ ਸਰੀਰ ਵਿਚ ਹੁੰਦੇ ਹਾਂ, ਸਾਨੂੰ ਵੀਗਨ ਬਣਨ ਲਈ, ਰੁਹਾਨੀਅਤ ਦਾ ਅਭਿਆਸ ਕਰਨ ਲਈ, ਇਕ ਨੇਕ ਅਤੇ ਸਨੇਹੀ ਜੀਵਨਸ਼ੈਲੀ ਜਿਊਣ ਲਈ ਯਤਨ ਕਰਨਾ ਚਾਹੀਦਾ ਹੈ, ਅਤੇ ਦ੍ਰਿੜਤਾ ਨਾਲ ਕੁਐਨ ਇੰਨ ਵਿਧੀ ਦਾ ਅਭਿਆਸ ਕਰਨਾ ਚਾਹੀਦਾ ਹੈ, ਜੋ ਕਿ ਸਭ ਤੋਂ ਉਚਾ ਹੈ। ਫਿਰ, ਸਾਨੂੰ ਅਨੇਕਾਂ ਉਚੇਰੇ ਸਵਰਗਾਂ ਨੂੰ ਆਪਣੀ ਚੇਤਨਾ ਨਾਲ ਸਫਰ ਕਰਨ ਲਈ ਉਦੋਂ ਤਕ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਜਦੋਂ ਤਕ ਅਸੀਂ ਮਰ ਨਹੀਂ ਜਾਂਦੇ । ਸਵਰਗ ਜਿਵੇਂ ਤੁਹਾਡੇ ਅਤੇ ਮੇਰੇ ਵਰਗੇ ਰੁਹਾਨੀ ਅਭਿਆਸੀਆਂ ਦਾ ਸਵਾਗਤ ਕਰਦੇ ਹਨ।

ਸਤਿਗੁਰੂ ਜੀ ਨੇ "ਨਵਾਂ ਬੈਕੁੰਠ," ਤਿਆਰ ਕੀਤਾ, ਇਕ ਨਾਮੰਨਣਯੋਗ ਸਵਰਗ ਜੋ ਹੋਰ ਵੀ ਵਧੇਰੇ ਅਸਚਰਜ ਅਤੇ ਆਲੀਸ਼ਾਨ ਹੈ, ਚੰਗੇ ਪੈਰੋਕਾਰਾਂ ਅਤੇ ਚੰਗੇ ਲੋਕਾਂ ਲਈ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ! ਤੁਹਾਡੀ ਮਿਹਰ ਦਾ ਕਰਜ ਉਤਾਰਨਾ ਔਖਾ ਹੈ । ਮੈਂ ਸਿਰਫ ਇਥੋਂ ਤਿੰਨ ਵਾਰੀ ਮਥਾ ਟੇਕਣ ਨਾਲ ਤੁਹਾਡਾ ਸਤਿਕਾਰ ਕਰ ਸਕਦੀ ਹਾਂ। ਪੂਰੇ ਸਤਿਕਾਰ ਨਾਲ, ਚੀਨ ਤੋਂ ਜੀ-ਗੁਆਂਗ

ਵੀਗਨ: ਸਵਰਗ ਦੇ ਨਾਗਰਿਕ

ਵੀਗਨ: ਇਕ ਨਵਾਂ ਫੁਲ ਖਿੜ ਗਿਆ ਸਵਰਗ ਵਿਚ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ-ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਸਿਰਫ ਕੁਝ ਨਮੂਨੇ ਹਨ । ਆਮ ਤੌਰ ਤੇ ਅਸੀਂ ਸਤਿਗੁਰੂ ਜੀ ਦੀ ਸਲਾਹ ਦੇ ਮੁਤਾਬਕ, ਉਨਾਂ ਨੂੰ ਆਪਣੇ ਆਪ ਤਕ ਰਖਦੇ ਹਾਂ।

ਹੋਰ ਵਧੇਰੇ ਪ੍ਰਮਾਣ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਕਰਕੇ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ  (18/20)
9
2022-02-25
6351 ਦੇਖੇ ਗਏ
13
2022-10-16
5512 ਦੇਖੇ ਗਏ
14
2022-07-19
5851 ਦੇਖੇ ਗਏ
15
2022-05-05
6207 ਦੇਖੇ ਗਏ
16
2022-12-28
4544 ਦੇਖੇ ਗਏ
17
2022-05-05
6595 ਦੇਖੇ ਗਏ
20
2024-06-04
2841 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
31:45
2024-11-20
90 ਦੇਖੇ ਗਏ
2024-11-20
68 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ